tag:blogger.com,1999:blog-279800002008-02-12T15:29:39.127-08:00Banny Sidhu - ਪੰਜਾਬੀ ਕਵਿਤਾ - Punjabi Poetrybannysidhuhttp://www.blogger.com/profile/07565013733388976680noreply@blogger.comBlogger10125tag:blogger.com,1999:blog-27980000.post-10554688713998967522007-12-28T22:57:00.000-08:002007-12-28T22:58:01.217-08:00ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ,
ਦੋ ਘੜੀਆਂ ਆ ਰਲ਼ ਕੇ ਬਹਿ ਲੈ,
ਹੁਣ ਹੋਰ ਮੈਂ ਤੈਨੂੰ ਕੀ ਕਹਾਂ?
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

ਹੋ ਸਕਦੈ ਕੱਲ੍ਹ ਹੋਠਾਂ ਉੱਤੇ,
ਚੁੱਪ ਦਾ ਮੋਟਾ ਜੰਦਰਾ ਵੱਜ ਜਾਏ।
ਉਮਰ ਦਾ ਪੰਛੀ ਧੋਖਾ ਕਰ ਜਾਏ,
ਸੂਖ਼ਮ ਸਾਥ ਦੇਹੀ ਦਾ ਛੱਡ ਜਾਏ।
ਇਸ ਪਿੰਜਰ ਦੇ ਧੁਰ ਅੰਦਰ ਤੱਕ,
ਚੰਦਰਾ ਰੋਗ ਹਿਜਰ ਦਾ ਲੱਗ ਜਾਏ।
ਦਿਲ ਦੇ ਅੰਦਰ ਪਾਰਾ ਭਰ ਜਾਏ,
ਧਕ-ਧਕ ਕਰਦਾ ਆਖਿਰ ਖੜ੍ਹ ਜਾਏ।
ਸ਼ਾਇਦ ਮੈਨੂੰ ਮੁਕਤੀ ਮਿਲ਼ ਜਾਏ,
ਦਰਦ ਮੈਂ ਮੁੜ ਕੇ ਨਾ ਸਹਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

ਸ਼ਾਇਦ ਬਾਲ ਅੰਞਾਣਾ ਮਨ ਦਾ,
ਮੌਤ ਦੀ ਗੋਦੀ ਬਹਿ ਕੇ ਵਿਰ ਜਾਏ।
ਹੋ ਸਕਦੈ ਕੱਲ੍ਹ ਤੇਰੀ ਅੱਖ ਚੋਂ,
ਹੰਝੂ ਇੱਕ ਮੇਰੇ ਲਈ ਕਿਰ ਜਾਏ।
ਮੈਂ ਨਹੀਂ ਚਾਹੁੰਦਾ ਮੌਤ ਮੇਰੀ ਦਾ,
ਦੋਸ਼ ਕਦੇ ਵੀ ਤੇਰੇ ਸਿਰ ਜਾਏ।
ਨਾਮ ਤੇਰਾ ਮੇਰੇ ਨਾਲ਼ ਜੁੜ ਜਾਏ,
ਜੱਗ ਦੀਆਂ ਨਜ਼ਰਾਂ ਦੇ ਵਿੱਚ ਗਿਰ ਜਾਏ।
ਮੈਂ ਨਹੀਂ ਚਾਹੁੰਦਾ ਅੰਤਿਮ ਤੋਹਫਾ,
ਤੈਨੂੰ ਰੋਸਿਆਂ ਦਾ ਦਵਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

ਹੋ ਸਕਦੈ ਕਿ ਕੱਲ੍ਹ ਦਾ ਸੂਰਜ,
ਚਾਨਣੀਆਂ ਨੂੰ ਕਾਲ਼ਾ ਕਰ ਜਾਏ।
ਕੱਲ੍ਹ ਦੇ ਦਿਨ ਦੀ ਧੁੱਪ ਧੁਆਂਖੀ,
ਚੰਨ ਦੇ ਚਿਹਰੇ ਕਾਲਖ਼ ਮਲ਼ ਜਾਏ।
ਹੋ ਸਕਦੈ ਕਿ ਕੱਲ੍ਹ ਸੁਬ੍ਹਾ ਤੱਕ,
ਚਾਨਣ ਨਾਂਅ ਦੀ ਸ਼ੈਅ ਹੀ ਮਰ ਜਾਏ।
ਹਾਂ ਇਹ ਹੋ ਸਕਦੈ ਕਿ ਨ੍ਹੇਰਾ,
ਦੋਸ਼ ਵੀ ਮੇਰੇ ਸਿਰ ਹੀ ਮੜ੍ਹ ਜਾਏ।
ਬੋਲੀਂ ਨਾ ਤੂੰ ਚੁੱਪ ਹੀ ਕਰ ਜਾਈਂ,
ਅੰਤਿਮ ਇੱਛਾ ਮੈਂ ਕਹਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

ਮੇਰੇ ਮਗਰੋਂ ਮੇਰੀ ਰਾਖ਼ ਨੂੰ,
ਭਰ ਵਹਿੰਦੇ ਦਰਿਆ ਵਿੱਚ ਪਾ ਦੇਈਂ,
ਚੁੱਪ- ਚੁਪੀਤੇ ਇੱਕ ਬੁੱਕ ਰੱਖ ਕੇ,
ਯੂਨੀਵਰਸਿਟੀ ਵਿੱਚ ਦਬਾ ਦੇਈਂ।
ਟੋਆ ਮਿੱਟੀ ਦੇ ਨਾਲ਼ ਭਰ ਕੇ,
ਉੱਪਰ ਇੱਕ ਗੁਲਮੋਹਰ ਲਾ ਦੇਈਂ।
ਉਸ ਦਾਤੇ ਦਾ ਸ਼ੁਕਰ ਮਨਾ ਕੇ,
ਪਾਣੀ ਆਪਣੇ ਬੁੱਕ ਨਾਲ਼ ਪਾ ਦੇਈਂ।
ਮੈਂ ਚਾਹੁੰਨਾ ਕਿ ਮਸਤ ਹਵਾ ਵਿੱਚ,
ਵਾਂਗ ਮੈਂ ਖ਼ੁਸ਼ਬੂ ਦੇ ਰਲ਼ਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...bannysidhuhttp://www.blogger.com/profile/07565013733388976680noreply@blogger.comtag:blogger.com,1999:blog-27980000.post-50664596492413713572007-12-28T22:52:00.000-08:002007-12-28T22:53:08.550-08:00ਵੇਖ ਲਓ...ਸੱਪਾਂ ਦੇ ਸਪੋਲ਼ੀਏ ਨਾ ਮਿੱਤ ਕਦੇ ਬਣਦੇ,
ਦੁੱਧ ਜਿੰਨਾ ਮਰਜ਼ੀ ਪਿਆ ਕੇ ਵੇਖ ਲਓ।
ਡੂੰਘਾ ਜਿਹਾ ਡੰਗ ਇੱਕ ਮਾਰ ਜਾਣ ਮੌਕਾ ਲੱਗੇ,
ਸੱਚ ਨਹੀਂ ਜੇ ਆਉਂਦਾ ਅਜ਼ਮਾ ਕੇ ਵੇਖ ਲਓ।
ਲਾਲਚੀ ਦੀ ਨੀਅਤ ਕਦੇ ਖਾ ਖਾ ਕੇ ਰੱਜਦੀ ਨਾ,
ਪੈਸਾ ਜਿੰਨਾ ਮਰਜ਼ੀ ਖਵਾ ਕੇ ਵੇਖ ਲਓ।
ਪੈਰਾਂ ਤੇ ਕੁਹਾੜਾ ਜਿਵੇਂ ਯਾਰੀ ਇੰਝ ਮੂਰਖ ਦੀ,
ਕਮ-ਅਕਲਾਂ 'ਨਾ ਯਾਰੀ ਲਾ ਕੇ ਵੇਖ ਲਓ।
ਪੱਥਰ ਦਾ ਦਿਲ ਕਦੇ ਮੋਮ ਹੋਇਆ ਕਰਦਾ ਨਹੀਂ,
ਦੁੱਖ ਜਿੱਡਾ ਮਰਜ਼ੀ ਸੁਣਾ ਕੇ ਵੇਖ ਲਓ।
ਚੇਤਿਆਂ ਦੇ ਵਿੱਚ ਜਿਹੜਾ ਵਸ ਜਾਵੇ ਇੱਕ ਵਾਰੀ,
ਭੁੱਲਦਾ ਨਾ ਕਿੰਨਾ ਵੀ ਭੁਲਾ ਕੇ ਵੇਖ ਲਓ।
ਇੱਕ ਦਿਨ ਸੱਚੀ ਗੱਲ ਸਾਹਮਣੇ ਹੈ ਆਉਣੀ ਹੁੰਦੀ,
ਚਾਹੇ ਜਿੰਨਾ ਓਸ ਨੂੰ ਦਬਾ ਕੇ ਵੇਖ ਲਓ।
ਜ਼ੁਲਮ ਕਮਾ ਕੇ ਕਦੇ ਧਰਮ ਦਬਾ ਨਾ ਹੁੰਦੇ,
ਲੱਖ ਵਾਰ ਨੀਹਾਂ 'ਚ ਚਿਣਾ ਕੇ ਵੇਖ ਲਓ।bannysidhuhttp://www.blogger.com/profile/07565013733388976680noreply@blogger.comtag:blogger.com,1999:blog-27980000.post-530451504463548262007-12-28T22:51:00.000-08:002007-12-28T22:52:14.046-08:00ਚੁੱਪ ਦੇ ਬਾਗੀਂਚੁੱਪ ਦੇ ਬਾਗੀਂ ,
ਮਹਿਕ ਤੇਰੀ ਦਾ,
ਬੁੱਲ੍ਹਾ ਜਦ ਵੀ ਆਉਂਦਾ ਏ,
ਇਸ਼ਕ ਦੇ ਬੂਟੇ ,
ਯਾਦ ਤੇਰੀ ਦੇ,
ਪੀਲ਼ੇ ਫੁੱਲ ਖਿੜਾਉਂਦਾ ਏ।
ਇੱਕ ਚਿਹਰਾ ਤੇਰੇ ਮੁੱਖ ਵਰਗਾ ,
ਮੇਰੇ ਨਿੱਤ ਸੁਪਨੇ ਵਿੱਚ ਆਉਂਦਾ ਏ।
ਫਿਰ ਸਾਰੀ ਰਾਤ ਹੀ ਸੂਲ਼ਾਂ ਵਰਗੀ,
ਰੜਕ ਅੱਖਾਂ ਵਿੱਚ ਪਾਉਂਦਾ ਏ।
ਹਰ ਰਾਤ ਹੋ ਆਪ ਮੁਹਾਰਾ ਦਿਲ,
ਤੇਰੇ ਨਾਮ ਦੀ ਹੂਕ ਲਗਾਉਂਦਾ ਏ।
ਪਰ ਦਿਨ ਵੇਲ਼ੇ ਇੱਕ ਦੋਸਤ ਬਣ,
ਇਹ ਆਪਣਾ ਫਰਜ਼ ਨਿਭਾਉਂਦਾ ਏ।
ਇੰਝ ਦੋ ਕਿਰਦਾਰਾਂ ਦੇ ਵਿੱਚ ਫਸ ਕੇ ,
ਅਕਸ ਮੇਰਾ ਕੁਰਲਾਉਂਦਾ ਏ।bannysidhuhttp://www.blogger.com/profile/07565013733388976680noreply@blogger.comtag:blogger.com,1999:blog-27980000.post-65743418624428211502007-12-28T22:49:00.000-08:002007-12-28T22:50:45.733-08:00ਦੁਨੀਆਦਾਰੀਕਦੇ ਮੰਗੇਂ ਛੱਲਾ ਕਦੇ ਮੁੰਦਰੀ ਨਿਸ਼ਾਨੀ,
ਏਦਾਂ ਕਦੇ ਸੋਹਣੀਏਂ ਪਿਆਰ ਹੁੰਦੇ ਨਹੀਂ।
ਗੱਲੀਂ-ਬਾਤੀਂ ਜਿਹੜੇ ਜਾਨ ਪੈਰਾਂ ’ਚ ਵਿਛਾਉਂਦੇ,
ਔਖੇ ਵੇਲ਼ੇ ਭੱਜਣ ਓਹ ਯਾਰ ਹੁੰਦੇ ਨਹੀਂ।
ਸਿਰ ਦੇ ਕੇ ਸੋਹਣਿਆ ਨਿਭਾਉਣੀਆਂ ਨੇ ਪੈਂਦੀਆਂ,
ਸਿਰੀਂ ਬੰਨ੍ਹ ਪੱਗ ਸਰਦਾਰ ਹੁੰਦੇ ਨਹੀਂ।
ਓਨਾ ਚਿਰ ਇਸ਼ਕ ਫਜ਼ੂਲ ਲੱਗਦਾ ਏ,
ਜਿੰਨਾ ਚਿਰ ਨੈਣ ਦੋ ਤੋਂ ਚਾਰ ਹੁੰਦੇ ਨਹੀਂ।
ਝਗੜਾ ਮੁਕਾਅ ਲਵੋ ਬਹਿ ਕੇ ਗੱਲੀਂ-ਬਾਤੀਂ,
ਮਸਲੇ ਦਾ ਹੱਲ ਹਥਿਆਰ ਹੁੰਦੇ ਨਹੀਂ।
ਆਪਣਾ ਜੇ ਚਾਹਵੇਂ ਸਭਨਾਂ ਦਾ ਮਾਣ ਕਰ,
ਰੋਅਬ ਨਾਲ਼ ਕਦੇ ਸਤਿਕਾਰ ਹੁੰਦੇ ਨਹੀਂ।
ਸਿੱਧੂ ਸਿਧਰੇ ਦੇ ਵਿੱਚ ਬੜੀਆਂ ਬੁਰਾਈਆਂ,
ਕੌਣ ਕਹੇ ਫੁੱਲਾਂ ਨਾਲ਼ ਖ਼ਾਰ ਹੁੰਦੇ ਨਹੀਂ।bannysidhuhttp://www.blogger.com/profile/07565013733388976680noreply@blogger.comtag:blogger.com,1999:blog-27980000.post-15310009507363110902007-12-28T22:41:00.000-08:002007-12-28T22:48:03.294-08:00ਓਹਓਹਨਾਂ ਸਾਡੇ ਪੱਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ,
ਸਾਡਾ ਦਿੱਤਾ ਫੁੱਲ ਵੀ ਓਹਪੈਰਾਂ ਦੇ ਹੇਠਾਂ ਰੋਲ਼ਦੇ ਰਹੇ।
ਅਸੀਂ ਓਹਨਾਂ ਦੇ ਬੋਲਾਂ ਨੂੰ ਸੌਗ਼ਾਤ ਸਮਝ ਕੇ ਚੁਣਦੇ ਰਹੇ,
ਹਰ ਸੌਗ਼ਾਤ ਓਹ ਸਾਡੀ ਨੂੰ ਬਸ ਚੰਦ ਸਿੱਕਿਆਂ ਨਾਲ਼ ਤੋਲਦੇ ਰਹੇ।
ਸੱਦਿਆ ਸੀ ਓਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ,
ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ।
ਅਸੀਂ ਹਰ ਇੱਕ ਸ਼ੈਅ ਜੋ ਓਹਨਾਂ ਦੀ ਨੂੰ ਰੱਬ ਵਾਂਗਰਾਂ ਪੂਜਦੇ ਰਹੇ,
ਓਹ ਹਰ ਇੱਕ ਸ਼ੈਅ ਜੋ ਸਾਡੀ ਸੀ, ਨੂੰ ਪੈਰਾਂ ਹੇਠ ਮਧੇਲ਼ਦੇ ਰਹੇ।
ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਓਹਨਾਂ ਟੁਕੜੇ ਟੁਕੜੇ ਕਰ ਸੁੱਟਿਆ,
ਫਿਰ ਟੁੱਟੇ ਹੇਏ ਟੁਕੜਿਆਂ ਨੂੰ ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ।bannysidhuhttp://www.blogger.com/profile/07565013733388976680noreply@blogger.comtag:blogger.com,1999:blog-27980000.post-74861715429587362442007-09-14T08:48:00.000-07:002007-09-13T02:05:10.245-07:00ਕਵਿਤਾ ਦੀ ਨਾਰਾਜ਼ਗੀਕਿੰਨੇ ਦਿਨਾਂਪਿੱਛੋਂ ਤੇਰੀ ਮਹਿਫ਼ਿਲ ‘ਚ ਆਇਆ ਹਾਂ,
ਕਵਿਤਾ ਮੇਰੀ ਤੂੰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਤਾਂ ਦੇ।
ਦੂਰ ਦੂਰ ਰਹਿਕੇ ਮੈਨੂੰ ਅੱਖੋਂ ਨਾ ਪਰੋਖੇ ਕਰ,
ਹੋਰ ਨਾ ਮੈਂ ਮੰਗਾਂ ਕੁਝ ਬੱਸ ਇੱਕ ਨਿਗ੍ਹਾ ਤਾਂ ਦੇ।
ਸੁੱਕੇ ਪੱਤੇ ਵਾਂਗੂੰ ਬੇ-ਰਸ ਹੋਈ ਜਿੰਦ ਮੇਰੀ,
ਦੋ ਘੁੱਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ।
ਲੰਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂੰ ਕੋਈ,
ਤੇ ਜੇਕਰ ਹੈ ਗਿਲਾ ਫਿਰ ਮੈਨੂੰ ਕੋਈ ਸਜ਼ਾ ਤਾਂ ਦੇ।
ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ,
ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ।
ਪੁੱਛਦੇ ਨੇ ਲੋਕੀ ਚੁੱਪ ਹੋ ਗਈ ਕਿਉਂ ਕਲਮ ਤੇਰੀ,
ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ।
ਮੰਨਦਾ ਹਾਂ ਮੈਂ ਵੀ ਸਮੇਂ ਨਾਲ਼ ਫੱਟ ਭਰ ਜਾਂਦੇ,
ਅੱਲੇ ਪਰ ਜ਼ਖਮਾਂ ਦੀ ਸਿੱਧੂ ਨੂੰ ਦਵਾ ਤਾਂ ਦੇ।

ਆਸ ਕਰਦਾਂ ਕਿ ਤੁਹਾਡਾ ਪਿਆਰ ਬਰਕਰਾਰ ਰਹੇਗਾ.....
...Comments ਦੀ ਉਡੀਕ ਵਿੱਚbannysidhuhttp://www.blogger.com/profile/07565013733388976680noreply@blogger.comtag:blogger.com,1999:blog-27980000.post-17839161067289953172007-09-14T08:00:00.000-07:002007-09-13T02:03:18.711-07:00ਪੰਜ ਪਾਣੀਆਂ ਦੀ ਧਰਤੀ ਦੇ ਨਾਂ.....ਰਾਤ ਘਟਾਵਾਂ ਚੜ੍ਹ ਚੜ੍ਹ ਆਈਆਂ,
ਰਾਤ ਬੜਾ ਹੀ ਵਰ੍ਹਿਆ ਪਾਣੀ ।
ਅੰਦਰ ਕੋਸਾ, ਖ਼ਾਰਾ ਅੱਖ਼ ਦਾ,
ਬਾਹਰ ਨਿਰਮਲ ਠਰਿਆ ਪਾਣੀ।
ਪਲਕਾਂ ਦੇ ਬੰਨ੍ਹ ਟੁੱਟਦੇ ਟੁੱਟ ਗਏ,
ਕੋਇਆਂ ਵਿੱਚੋਂ ਹੜ੍ਹਿਆ ਪਾਣੀ।
ਪਾਣੀ ਵਿੱਚ ਕੋਈ ਡੁੱਬਿਆ ਰਾਤੀਂ,
ਕਿਸੇ ਦੇ ਉੱਪਰ ਤਰਿਆ ਪਾਣੀ।
ਕਿਣ ਮਿਣ ਕਿਣ ਮਿਣ ਟਿਪ ਟਿਪ ਟਿਪ ਟਿਪ,
ਰਾਗ ਨਵਾਂ ਹੀ ਘੜਿਆ ਪਾਣੀ।
ਖ਼ੁਸ਼ਕ ਲੋਕਾਂ ਦੀ ਖ਼ੁਸ਼ਕ ਸੀ ਮਹਿਫਿਲ,
ਤੰਗ ਬੜਾ ਹੀ ਕਰਿਆ ਪਾਣੀ।
ਪਿਆਸ ਸੀ ਮੇਰੀ ਤਾਜ਼ੇ ਜਲ ਦੀ,
ਚਾਰੇ ਪਾਸੇ ਖਰਿਆ ਪਾਣੀ।
ਕਦੇ ਬੂੰਦ ਤੇ ਕਦੇ ਸਮੁੰਦਰ,
ਕਦੇ ਝੀਲ ਕਦੇ ਦਰਿਆ ਪਾਣੀ।
ਵੇਖੋ ਪਾਣੀ ਨਿਮਰ ਹੈ ਕਿੰਨਾ,
ਨੀਵੇਂ ਵੱਲ ਨੂੰ ਢਲ਼ਿਆ ਪਾਣੀ।
ਪਾਣੀ ਦੇ ਨਾਲ਼ ਰੁੱਖ ਪਲ਼ਦੇ ਨੇ,
ਰੁੱਖਾਂ ਅੰਦਰ ਪਲਿਆ ਪਾਣੀ।
ਮੁੱਠੀ ‘ਚੋਂ ਤ੍ਰਿਪ ਤ੍ਰਿਪ ਵਹਿ ਜਾਂਦਾ,
ਕਿਸੇ ਨਾ ਮੁੱਠੀ ਫੜ੍ਹਿਆ ਪਾਣੀ।
ਬੰਦਾ ਰੁੱਖ ਜਾਨਵਰ ਮਰਦੇ,
ਕਦੇ ਵੀ ਪਰ ਨਾ ਮਰਿਆ ਪਾਣੀ।
ਪਾਣੀ ਖਾਤਿਰ ਲੜਦੇ ਵੇਖੇ ,
ਆਪ ਕਦੇ ਨਾ ਲੜਿਆ ਪਾਣੀ।
ਹਰ ਸ਼ੈਅ ਵਿੱਚ ਇਉਂ ਰੱਬ ਵਸਦਾ ਹੈ,
ਬੱਦਲ਼ ਵਿੱਚ ਜਿਉਂ ਵੜਿਆ ਪਾਣੀ।
ਪਾਣੀ ਦੀ ਕੋਈ ਕਦਰ ਨਾ ਕਰਦਾ,
ਸਭ ਨੂੰ ਜਿਉਂਦੇ ਕਰਿਆ ਪਾਣੀ।
ਤੁਰਦਾ ਰਹੇ ਤਾਂ ਬਰਕਤ ਇਸ ਵਿੱਚ,
ਮੁਸ਼ਕ ਮਾਰਦਾ ਖੜ੍ਹਿਆ ਪਾਣੀ।
ਪੰਜ ਆਬ ਨੂੰ ਕੀ ਆਖੋਗੇ,
ਜੇ ਪੱਲਿਓਂ ਨਾ ਸਰਿਆ ਪਾਣੀ।
ਮੂਰਖ ਇੰਝ ਮੁਕਾਅ ਬਹਿੰਦੇ ਨੇ,
ਜਿਉਂ ਸੁੱਕ ਜਾਂਦਾ ਵਰ੍ਹਿਆ ਪਾਣੀ।
ਸਿੱਧੂਆ ਸੁੱਕ ਜਾਣਾ ਪੰਜ- ਆਬ ਵੀ,
ਇੰਝ ਬਰਬਾਦ ਜੇ ਕਰਿਆ ਪਾਣੀ।bannysidhuhttp://www.blogger.com/profile/07565013733388976680noreply@blogger.comtag:blogger.com,1999:blog-27980000.post-75661751607022917482007-09-14T01:00:00.000-07:002007-09-13T01:52:46.869-07:00ਲੋਕਰੰਗ ਬਿਰੰਗੀ ਦੁਨੀਆ ਦੇ ਵਿੱਚ,
ਕੀ ਕੀ ਰੰਗ ਵਿਖਾਉਂਦੇ ਲੋਕ।
ਰੋਂਦਿਆਂ ਨੂੰ ਨੇ ਹੋਰ ਰਵਾਉਂਦੇ,
ਹੱਸਦਿਆਂ ਹੋਰ ਹਸਾਉਂਦੇ ਲੋਕ।
ਲੱਖ ਅਹਿਸਾਨਾਂ ਨੂੰ ਭੁੱਲ ਜਾਂਦੇ,
ਖਤਾ ਨਾ ਇੱਕ ਭੁਲਾਉਂਦੇ ਲੋਕ।
ਵਾਂਗ ਖਿਡੌਣਾ ਦਿਲ ਨਾਲ਼ ਖੇਡਣ,
ਇੰਝ ਵੀ ਦਿਲ ਪਰਚਾਉਂਦੇ ਲੋਕ।
ਆਪ ਕਿਸੇ ਦੀ ਗੱਲ ਨਾ ਸੁਣਦੇ,
ਹੋਰਾਂ ਨੂੰ ਸਮਝਾਉਂਦੇ ਲੋਕ।
ਪਹਿਲਾਂ ਜਿਗਰੀ ਯਾਰ ਕਹਾਉਂਦੇ,
ਮਗਰੋਂ ਪਿੱਠ ਦਿਖਾਉਂਦੇ ਲੋਕ।
ਬਹੁਤ ਬੁਰੀ ਏ ਦਾਰੂ ਮਿੱਤਰਾ,
ਪੀ ਕੇ ਨੇ ਸਮਝਾਉਂਦੇ ਲੋਕ।
ਹੋਰਾਂ ਦੀ ਗੱਲ ਭੰਡਦੇ ਫਿਰਦੇ,
ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ।
ਪਤਾ ਨਹੀਂ ਕਿਉਂ ਆਪ ਨਾ ਕਰਦੇ,
ਦੂਜਿਆਂ ਤੋਂ ਜੋ ਚਾਹੁੰਦੇ ਲੋਕ।
ਬਣ ਸਿੱਧੂ ਦੇ ਰਾਹ ਵਿੱਚ ਰੋੜਾ,
ਪਤਾ ਨਹੀਂ ਕੀ ਪਾਉਂਦੇ ਲੋਕ।bannysidhuhttp://www.blogger.com/profile/07565013733388976680noreply@blogger.comtag:blogger.com,1999:blog-27980000.post-78542056043142256582007-08-28T06:19:00.000-07:002007-08-28T06:33:12.139-07:00ਪਤਝੜ-ਬਿਰਹੋਂ ਦੀ ਰੁੱਤਇਸ ਬਿਰਹੋਂ ਰੁਤ ਦੇ ਨਾਮ ਜਿਸਨੂੰ ਪੱਤਝੜ ਕਹਿੰਦੇ ਨੇ....

ਪਤਝੜ ਦੀ ਇੱਕ ਸ਼ਾਮ ਸੁਨਹਿਰੀ,
ਪੱਤਾ ਪੱਤਾ ਝੜਦਾ ਹੈ।
ਚੁੱਪ ਚਪੀਤੇ ਚਿਹਰਾ ਤੇਰਾ,
ਯਾਦਾਂ ਵਿੱਚ ਆ ਵੜਦਾ ਹੈ।
ਹਰ ਐਸੀ ਪਤਝੜ ਮਗਰੋਂ,
ਕੁਝ ਅੰਦਰ ਮੇਰੇ ਸੜਦਾ ਹੈ।
ਲੰਘਿਆ ਹੋਇਆ ਕੱਲ੍ਹ ਮੇਰਾ,
ਫਿਰ ਵਰਤਮਾਨ ਹੋ ਖੜ੍ਹਦਾ ਹੈ।

bannysidhuhttp://www.blogger.com/profile/07565013733388976680noreply@blogger.comtag:blogger.com,1999:blog-27980000.post-4178355436107512102007-08-28T05:48:00.000-07:002007-08-28T06:16:59.310-07:00ਵਕਤ ਦਾ ਚੱਕਰਵਕਤ ਦਾ ਚੱਕਰ ਚੱਲਦਾ ਹੈ ਤੇ ਪਲ ਪਲ ਯੁਗ ਬਦਲਦਾ ਹੈ।
ਇਸ ਸ਼ਾਮ ਦਾ ਸੂਰਜ ਲਾਲ ਜਿਹਾ ਹੈ ਡੁੱਬਦਾ ਜਾਂਦਾ ਦੂਰ ਕਿਤੇ,
ਪਰ ਡੁੱਬਦਾ ਡੁੱਬਦਾ ਲਾਲੀ ਆਪਣੀ ਚਿਹਰੇ ਮੇਰੇ ਮਲ਼ਦਾ ਹੈ।
ਸੁਰਮੇਂ ਰੰਗੇ ਅਸਮਾਨ ਉੱਤੇ ਇੱਕ ਡਾਰ ਜਾਂਦੀ ਏ ਕੂੰਜਾਂ ਦੀ,
ਸੱਧਰਾਂ ਦੇ ਕੂਲ਼ੇ ਪੰਖ ਫੈਲਾ ਦਿਲ ਕੂੰਜਾਂ ਵਿੱਚ ਜਾ ਰਲ਼ਦਾ ਹੈ।
ਜਦ ਕਾਲ਼ੀ ਰਾਤ ਨੇ ਘੁੰਡ ਚੁੱਕਿਆ ਤਾਂ ਗੋਰਾ ਚਿੱਟਾ ਚੰਨ ਚੜਿਆ,
ਇਸ ਚੰਨ ਵਰਗਾ ਏ ਚਿਹਰਾ ਇੱਕ ਜੋ ਸੀਨੇ ਮੇਰੇ ਪਲ਼ਦਾ ਹੈ।
ਰਾਤ ਦੀ ਸਰਦ ਖ਼ਾਮੋਸ਼ੀ ਵਿੱਚ ਇੱਕ ਚੀਕ ਰੋਜ਼ ਮੈਨੂੰ ਸੁਣਦੀ ਏ,
ਹਰ ਰਾਤ ਕਿਸੇ ਦਾ ਕਤਲ ਹੁੰਦਾ, ਹਰ ਰਾਤ ਸਿਵਾ ਇੱਕ ਬਲ਼ਦਾ ਹੈ।
ਜਦ ਸੁਬ੍ਹਾ ਦਾ ਸੂਰਜ ਸਿਰ ਚੁੱਕ ਕੇ ਵਿਹੜੇ ਵਿੱਚ ਝਾਤੀ ਮਾਰਦਾ ਏ,
ਅਹਿਸਾਸ ਨਵਾਂ ਇੱਕ ਜੰਮ ਪੈਂਦਾ ਜੋ ਰਾਤ ਦੇ ਸੱਚ ਤੋਂ ਟਲ਼ਦਾ ਹੈ।bannysidhuhttp://www.blogger.com/profile/07565013733388976680noreply@blogger.com