Saturday, December 29, 2007

ਚੁੱਪ ਦੇ ਬਾਗੀਂ

ਚੁੱਪ ਦੇ ਬਾਗੀਂ ,
ਮਹਿਕ ਤੇਰੀ ਦਾ,
ਬੁੱਲ੍ਹਾ ਜਦ ਵੀ ਆਉਂਦਾ ਏ,
ਇਸ਼ਕ ਦੇ ਬੂਟੇ ,
ਯਾਦ ਤੇਰੀ ਦੇ,
ਪੀਲ਼ੇ ਫੁੱਲ ਖਿੜਾਉਂਦਾ ਏ।
ਇੱਕ ਚਿਹਰਾ ਤੇਰੇ ਮੁੱਖ ਵਰਗਾ ,
ਮੇਰੇ ਨਿੱਤ ਸੁਪਨੇ ਵਿੱਚ ਆਉਂਦਾ ਏ।
ਫਿਰ ਸਾਰੀ ਰਾਤ ਹੀ ਸੂਲ਼ਾਂ ਵਰਗੀ,
ਰੜਕ ਅੱਖਾਂ ਵਿੱਚ ਪਾਉਂਦਾ ਏ।
ਹਰ ਰਾਤ ਹੋ ਆਪ ਮੁਹਾਰਾ ਦਿਲ,
ਤੇਰੇ ਨਾਮ ਦੀ ਹੂਕ ਲਗਾਉਂਦਾ ਏ।
ਪਰ ਦਿਨ ਵੇਲ਼ੇ ਇੱਕ ਦੋਸਤ ਬਣ,
ਇਹ ਆਪਣਾ ਫਰਜ਼ ਨਿਭਾਉਂਦਾ ਏ।
ਇੰਝ ਦੋ ਕਿਰਦਾਰਾਂ ਦੇ ਵਿੱਚ ਫਸ ਕੇ ,
ਅਕਸ ਮੇਰਾ ਕੁਰਲਾਉਂਦਾ ਏ।