ਰਾਤ ਘਟਾਵਾਂ ਚੜ੍ਹ ਚੜ੍ਹ ਆਈਆਂ,
ਰਾਤ ਬੜਾ ਹੀ ਵਰ੍ਹਿਆ ਪਾਣੀ ।
ਅੰਦਰ ਕੋਸਾ, ਖ਼ਾਰਾ ਅੱਖ਼ ਦਾ,
ਬਾਹਰ ਨਿਰਮਲ ਠਰਿਆ ਪਾਣੀ।
ਪਲਕਾਂ ਦੇ ਬੰਨ੍ਹ ਟੁੱਟਦੇ ਟੁੱਟ ਗਏ,
ਕੋਇਆਂ ਵਿੱਚੋਂ ਹੜ੍ਹਿਆ ਪਾਣੀ।
ਪਾਣੀ ਵਿੱਚ ਕੋਈ ਡੁੱਬਿਆ ਰਾਤੀਂ,
ਕਿਸੇ ਦੇ ਉੱਪਰ ਤਰਿਆ ਪਾਣੀ।
ਕਿਣ ਮਿਣ ਕਿਣ ਮਿਣ ਟਿਪ ਟਿਪ ਟਿਪ ਟਿਪ,
ਰਾਗ ਨਵਾਂ ਹੀ ਘੜਿਆ ਪਾਣੀ।
ਖ਼ੁਸ਼ਕ ਲੋਕਾਂ ਦੀ ਖ਼ੁਸ਼ਕ ਸੀ ਮਹਿਫਿਲ,
ਤੰਗ ਬੜਾ ਹੀ ਕਰਿਆ ਪਾਣੀ।
ਪਿਆਸ ਸੀ ਮੇਰੀ ਤਾਜ਼ੇ ਜਲ ਦੀ,
ਚਾਰੇ ਪਾਸੇ ਖਰਿਆ ਪਾਣੀ।
ਕਦੇ ਬੂੰਦ ਤੇ ਕਦੇ ਸਮੁੰਦਰ,
ਕਦੇ ਝੀਲ ਕਦੇ ਦਰਿਆ ਪਾਣੀ।
ਵੇਖੋ ਪਾਣੀ ਨਿਮਰ ਹੈ ਕਿੰਨਾ,
ਨੀਵੇਂ ਵੱਲ ਨੂੰ ਢਲ਼ਿਆ ਪਾਣੀ।
ਪਾਣੀ ਦੇ ਨਾਲ਼ ਰੁੱਖ ਪਲ਼ਦੇ ਨੇ,
ਰੁੱਖਾਂ ਅੰਦਰ ਪਲਿਆ ਪਾਣੀ।
ਮੁੱਠੀ ‘ਚੋਂ ਤ੍ਰਿਪ ਤ੍ਰਿਪ ਵਹਿ ਜਾਂਦਾ,
ਕਿਸੇ ਨਾ ਮੁੱਠੀ ਫੜ੍ਹਿਆ ਪਾਣੀ।
ਬੰਦਾ ਰੁੱਖ ਜਾਨਵਰ ਮਰਦੇ,
ਕਦੇ ਵੀ ਪਰ ਨਾ ਮਰਿਆ ਪਾਣੀ।
ਪਾਣੀ ਖਾਤਿਰ ਲੜਦੇ ਵੇਖੇ ,
ਆਪ ਕਦੇ ਨਾ ਲੜਿਆ ਪਾਣੀ।
ਹਰ ਸ਼ੈਅ ਵਿੱਚ ਇਉਂ ਰੱਬ ਵਸਦਾ ਹੈ,
ਬੱਦਲ਼ ਵਿੱਚ ਜਿਉਂ ਵੜਿਆ ਪਾਣੀ।
ਪਾਣੀ ਦੀ ਕੋਈ ਕਦਰ ਨਾ ਕਰਦਾ,
ਸਭ ਨੂੰ ਜਿਉਂਦੇ ਕਰਿਆ ਪਾਣੀ।
ਤੁਰਦਾ ਰਹੇ ਤਾਂ ਬਰਕਤ ਇਸ ਵਿੱਚ,
ਮੁਸ਼ਕ ਮਾਰਦਾ ਖੜ੍ਹਿਆ ਪਾਣੀ।
ਪੰਜ ਆਬ ਨੂੰ ਕੀ ਆਖੋਗੇ,
ਜੇ ਪੱਲਿਓਂ ਨਾ ਸਰਿਆ ਪਾਣੀ।
ਮੂਰਖ ਇੰਝ ਮੁਕਾਅ ਬਹਿੰਦੇ ਨੇ,
ਜਿਉਂ ਸੁੱਕ ਜਾਂਦਾ ਵਰ੍ਹਿਆ ਪਾਣੀ।
ਸਿੱਧੂਆ ਸੁੱਕ ਜਾਣਾ ਪੰਜ- ਆਬ ਵੀ,
ਇੰਝ ਬਰਬਾਦ ਜੇ ਕਰਿਆ ਪਾਣੀ।
Friday, September 14, 2007
Subscribe to:
Post Comments (Atom)
6 comments:
awesome , excellent work
Bless u
bahut hi vadia likhya hoea sidhu veer g ......apa v sidhu hi a .
bahut hi vadia likhya hoea sidhu veer g ......apa v sidhu hi a .
Friendship Day Cakes
anniversary cake
online cake order
gifts to india
Happy Birthday Gifts
happy Birthday gifts online
Happy Diwali Gifts Online
Happy Dussehra Gifts Online
Happy Karwa Chauth Gifts Online
Post a Comment