Friday, September 14, 2007

ਕਵਿਤਾ ਦੀ ਨਾਰਾਜ਼ਗੀ

ਕਿੰਨੇ ਦਿਨਾਂਪਿੱਛੋਂ ਤੇਰੀ ਮਹਿਫ਼ਿਲ ‘ਚ ਆਇਆ ਹਾਂ,
ਕਵਿਤਾ ਮੇਰੀ ਤੂੰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਤਾਂ ਦੇ।
ਦੂਰ ਦੂਰ ਰਹਿਕੇ ਮੈਨੂੰ ਅੱਖੋਂ ਨਾ ਪਰੋਖੇ ਕਰ,
ਹੋਰ ਨਾ ਮੈਂ ਮੰਗਾਂ ਕੁਝ ਬੱਸ ਇੱਕ ਨਿਗ੍ਹਾ ਤਾਂ ਦੇ।
ਸੁੱਕੇ ਪੱਤੇ ਵਾਂਗੂੰ ਬੇ-ਰਸ ਹੋਈ ਜਿੰਦ ਮੇਰੀ,
ਦੋ ਘੁੱਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ।
ਲੰਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂੰ ਕੋਈ,
ਤੇ ਜੇਕਰ ਹੈ ਗਿਲਾ ਫਿਰ ਮੈਨੂੰ ਕੋਈ ਸਜ਼ਾ ਤਾਂ ਦੇ।
ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ,
ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ।
ਪੁੱਛਦੇ ਨੇ ਲੋਕੀ ਚੁੱਪ ਹੋ ਗਈ ਕਿਉਂ ਕਲਮ ਤੇਰੀ,
ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ।
ਮੰਨਦਾ ਹਾਂ ਮੈਂ ਵੀ ਸਮੇਂ ਨਾਲ਼ ਫੱਟ ਭਰ ਜਾਂਦੇ,
ਅੱਲੇ ਪਰ ਜ਼ਖਮਾਂ ਦੀ ਸਿੱਧੂ ਨੂੰ ਦਵਾ ਤਾਂ ਦੇ।

ਆਸ ਕਰਦਾਂ ਕਿ ਤੁਹਾਡਾ ਪਿਆਰ ਬਰਕਰਾਰ ਰਹੇਗਾ.....
...Comments ਦੀ ਉਡੀਕ ਵਿੱਚ

6 comments:

Jot Grewal said...

ਕੈਮ ਆ ਬਾਈ ਜੀ

bannysidhu said...

ਬਹੁਤ ਬਹੁਤ ਸ਼ੁਕਰੀਆ ਜਨਾਬ...

ReeTIndErpReeT KaUr said...

bahut vadia !!!!!!!!!!!!

jugtar singh said...

ਵੀਰ ਜੀ ਬਹੁਤ ਸੋਹਣਾਂ ਲਿਖਦੇ ਹੋ ਆਪ ਜੀ ਦਾ www.shabadandikhushbo.com ਤੇ ਸੁਆਗਤ ਹੈ ਜੀ ਆਪਣੀਂ ਪਿਆਰੀਆਂ ਰਚਨਾਵਾਂ ਸਾਨੂੰ ਭੇਜੋ ਜੀ

Daisy said...

anniversary cake
online cake order
gifts to india
Happy Birthday Gifts

shekhar said...

Online Valentines Day Gifts Delivery India