Saturday, December 29, 2007

ਓਹ

ਓਹਨਾਂ ਸਾਡੇ ਪੱਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ,
ਸਾਡਾ ਦਿੱਤਾ ਫੁੱਲ ਵੀ ਓਹਪੈਰਾਂ ਦੇ ਹੇਠਾਂ ਰੋਲ਼ਦੇ ਰਹੇ।
ਅਸੀਂ ਓਹਨਾਂ ਦੇ ਬੋਲਾਂ ਨੂੰ ਸੌਗ਼ਾਤ ਸਮਝ ਕੇ ਚੁਣਦੇ ਰਹੇ,
ਹਰ ਸੌਗ਼ਾਤ ਓਹ ਸਾਡੀ ਨੂੰ ਬਸ ਚੰਦ ਸਿੱਕਿਆਂ ਨਾਲ਼ ਤੋਲਦੇ ਰਹੇ।
ਸੱਦਿਆ ਸੀ ਓਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ,
ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ।
ਅਸੀਂ ਹਰ ਇੱਕ ਸ਼ੈਅ ਜੋ ਓਹਨਾਂ ਦੀ ਨੂੰ ਰੱਬ ਵਾਂਗਰਾਂ ਪੂਜਦੇ ਰਹੇ,
ਓਹ ਹਰ ਇੱਕ ਸ਼ੈਅ ਜੋ ਸਾਡੀ ਸੀ, ਨੂੰ ਪੈਰਾਂ ਹੇਠ ਮਧੇਲ਼ਦੇ ਰਹੇ।
ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਓਹਨਾਂ ਟੁਕੜੇ ਟੁਕੜੇ ਕਰ ਸੁੱਟਿਆ,
ਫਿਰ ਟੁੱਟੇ ਹੇਏ ਟੁਕੜਿਆਂ ਨੂੰ ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ।